ਹਲਕਾ ਗੁਰੂਹਰਸਹਾਏ ਦੀਆਂ 17 ਸੀਟਾਂ ਚੋਂ 9 ਤੇ ਕਾਂਗਰਸ ਨੇ ਜਿੱਤ ਹਾਸਿਲ ਕਰ ਮਾਰੀ ਬਾਜ਼ੀ ਬਣੀ ਸਭ ਤੋਂ ਵੱਡੀ ਪਾਰਟੀ
- 110 Views
- kakkar.news
- December 18, 2025
- Politics Punjab
ਹਲਕਾ ਗੁਰੂਹਰਸਹਾਏ ਦੀਆਂ 17 ਸੀਟਾਂ ਚੋਂ 9 ਤੇ ਕਾਂਗਰਸ ਨੇ ਜਿੱਤ ਹਾਸਿਲ ਕਰ ਮਾਰੀ ਬਾਜ਼ੀ ਬਣੀ ਸਭ ਤੋਂ ਵੱਡੀ ਪਾਰਟੀ
ਗੁਰੂਹਰਸਹਾਏ ਹਲਕਾ ਮੇਰਾ ਰਾਜਨੀਤਿਕ ਹਲਕਾ ਨਹੀਂ ਮੇਰਾ ਪਰਿਵਾਰ ਹੈ ਰਮਿੰਦਰ ਆਵਲਾ
ਫਿਰੋਜ਼ਪੁਰ /ਗੁਰੂਹਰਸਹਾਏ, 17 ਦਸੰਬਰ 2025 (ਅਨੁਜ ਕੱਕੜ ਟੀਨੂੰ)
ਪੰਜਾਬ ‘ਚ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਹੋਈਆਂ ਚੋਣਾਂ ਦਾ ਅੱਜ ਨਤੀਜਾ ਐਲਾਨਿਆ ਗਿਆ।
ਗੁਰੂਹਰਸਹਾਏ ਹਲਕੇ ਦੀਆਂ ਬਲਾਕ ਸੰਮਤੀ ਦੀਆਂ 17 ਸੀਟਾਂ ਵਿੱਚੋਂ 9 ‘ਤੇ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਅਤੇ ਸਭ ਤੋਂ ਵੱਡੀ ਪਾਰਟੀ ਬਣੀ।
ਇਸ ਜਿੱਤ ਦਾ ਸਿਹਰਾ ਸ਼ਹਿਰ ਦੇ ਸਮਾਜ ਸੇਵੀ ਅਤੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਤੂ ਉਮੀਦਵਾਰ ਮੋਹਣ ਕੇ ਉਤਾੜ ਤੋਂ ਅਮਰਜੀਤ ਸਿੰਘ, ਪਿੰਡੀ ਤੋਂ ਰਸੀਲਾ ਰਾਣੀ, ਮੇਘਾ ਮਾਤਮ ਤੋਂ ਬਿਮਲਾ ਰਾਣੀ, ਨਿਧਾਨਾ ਤੋਂ ਸੁਖਚੈਨ ਸਿੰਘ, ਸੋਹਨਗੜ ਰੱਤੇਵਾਲਾ ਤੋਂ ਅਮਰੀਕ ਸਿੰਘ, ਬਸਤੀ ਝੰਡੂ ਵਾਲਾ ਤੋਂ ਮੁੱਖਾ ਸਿੰਘ, ਲੈਪੋ ਤੋਂ ਸਿਮਰਨ ਰਾਣੀ, ਬਾਘੂ ਵਾਲਾ ਤੋਂ ਆਸ਼ਾ ਰਾਣੀ ਅਤੇ ਮਾੜੇ ਕਲਾ ਤੋਂ ਸ਼ਿਮਲਾ ਰਾਣੀ ਨੇ ਦੱਸਿਆ ਕਿ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ।
ਜਿਸ ਨਾਲ ਉਹ ਜਿੱਤ ਹਾਸਿਲ ਕਰਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਈ।
ਜੇਤੂ ਉਮੀਦਵਾਰਾਂ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਰਮਿੰਦਰ ਸਿੰਘ ਆਵਲਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਹਲਕੇ ਵਿੱਚ ਦਿਨ-ਰਾਤ ਮਿਹਨਤ ਕਰਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ।
ਉਨ੍ਹਾਂ ਦੀ ਮਿਹਨਤ ਸਦਕਾ ਹੀ ਕਾਂਗਰਸ ਪਾਰਟੀ ਨੂੰ ਇਹ ਵੱਡੀ ਜਿੱਤ ਹਾਸਿਲ ਹੋਈ।
ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ “ਗੁਰੂਹਰਸਹਾਏ ਹਲਕਾ ਮੇਰਾ ਰਾਜਨੀਤਿਕ ਹਲਕਾ ਨਹੀਂ, ਮੇਰਾ ਪਰਿਵਾਰ ਹੈ।”
